਼ ਅੱਲਾਹ ਨੇ ਸਭ ਤੋਂ ਉੱਤਮ ਕਲਾਮ (.ਕੁਰਆਨ) ਉਤਾਰਿਆ ਹੈ ਜਿਹੜਾ ਅਜਿਹੀ ਕਿਤਾਬ ਵਿਚ ਹੈ, ਜਿਸ ਦੀਆਂ ਆਇਤਾਂ (ਅੰਸ਼) ਰਲਦੀਆਂ ਮਿਲਦੀਆਂ ਅਤੇ ਵਾਰ-ਵਾਰ ਦੁਹਰਾਈਆਂ ਜਾਣ ਵਾਲੀਆਂ ਹਨ। ਜਿਸ ਨੂੰ ਸੁਣ ਕੇ ਉਹਨਾਂ ਲੋਕਾਂ ਦੇ ਰੋਂਗਟੇ (ਰੂਆਂ-ਰੂਆਂ) ਖੜੇ ਹੋ ਜਾਂਦੇ ਹਨ, ਜਿਹੜੇ ਆਪਣੇ ਰੱਬ ਦਾ ਡਰ ਰੱਖਦੇ ਹਨ, ਉਹਨਾਂ ਦੇ ਸਰੀਰ ਤੇ ਦਿਲ ਨਰਮ ਹੋ ਕੇ ਅੱਲਾਹ ਦੀ ਯਾਦ ਵੱਲ ਝੁੱਕ ਜਾਂਦੇ ਹਨ। ਇਹੋ (.ਕੁਰਆਨ) ਅੱਲਾਹ ਦੀ ਹਿਦਾਇਤ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਇਸ (.ਕੁਰਆਨ) ਰਾਹੀਂ ਹਿਦਾਇਤ ਦਿੰਦਾ ਹੈ ਅਤੇ ਜਿਸ ਨੂੰ ਅੱਲਾਹ ਹੀ ਰਾਹੋਂ ਭਟਕਾ ਦੇਵੇ ਉਸ ਨੂੰ ਰਾਹ ਦੱਸਣ ਵਾਲਾ ਕੋਈ ਨਹੀਂ।