਼ (ਹੇ ਨਬੀ!) ਜੇ ਤੁਸੀਂ ਇਹਨਾਂ ਨੂੰ ਉਸ ਸਮੇਂ ਵੇਖੋਂ ਜਦੋਂ ਇਹ ਆਪਣੇ ਪਾਲਣਹਾਰ ਦੇ ਸਾਹਮਣੇ ਖੜੇ ਕੀਤੇ ਜਾਣਗੇ, ਤਦ ਉਹ (ਅੱਲਾਹ) ਫ਼ਰਮਾਏਗਾ, ਕੀ ਇਹ (ਮੁੜ ਜੀਉਣਾ) ਹੱਕ ਨਹੀਂ ਹੇ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ ਇਹੋ ਹੱਕ ਹੇ, ਆਪਣੇ ਰੱਬ ਦੀ ਸੁੰਹ। ਅੱਲਾਹ ਫ਼ਰਮਾਏਗਾ ਕਿ ਹੁਣ ਤੁਸੀਂ ਅਜ਼ਾਬ ਦਾ ਸੁਆਦ ਲਵੋ ਕਿਉਂ ਜੋ ਤੁਸੀਂ ਕੁਫ਼ਰ ਕਰਦੇ ਸੀ।