਼ ਕੌਮ ਦੇ ਉਹ ਸਰਦਾਰ, ਜਿਨ੍ਹਾਂ ਨੇ (ਰਸੂਲ) ਮੰਣਨ ਤੋਂ ਨਾ ਕਰ ਦਿੱਤੀ ਸੀ ਅਤੇ ਪਰਲੋਕ ਦੀ ਮੁਲਾਕਾਤ ਨੂੰ ਝੂਠ ਆਖਦੇ ਸੀ, ਉਹਨਾਂ ਨੂੰ ਅਸੀਂ ਸੰਸਾਰਿਕ ਜੀਵਨ ਦੀ ਖ਼ੁਸ਼ਹਾਲੀ ਵੀ ਦੇ ਛੱਡੀ ਸੀ, (ਕੌਮ ਨੂੰ ਆਖਣ ਲੱਗੇ) ਕਿ ਇਹ ਰਸੂਲ ਤਾਂ ਤੁਹਾਡੇ ਵਰਗਾ ਹੀ ਇਕ ਮਨੁੱਖ ਹੈ। ਜੋ ਤੁਸੀਂ ਖਾਂਦੇ ਹੋ ਉਹਨਾਂ ਚੀਜ਼ਾਂ ਨੂੰ ਇਹ ਵੀ ਖਾਂਦਾ ਹੈ ਅਤੇ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਉਹੀਓ ਇਹ ਪੀਂਦਾ ਹੈ।