਼ ਕੀ ਤੁਸੀਂ ਨਹੀਂ ਵੇਖਦੇ ਕਿ ਅੱਲਾਹ ਦੇ ਅੱਗੇ ਹੀ ਸਭ ਧਰਤੀ ਵਾਲੇ ਅਤੇ ਅਕਾਸ਼ ਵਾਲੇ ਸੀਸ ਝੁਕਾਉਂਦੇ ਹਨ ਅਤੇ ਉਸ ਦੇ ਨਾਲ ਹੀ ਸੂਰਜ, ਚੰਨ ਤਾਰੇ, ਪਹਾੜ, ਰੁੱਖ ਅਤੇ ਜਾਨਵਰ ਅਤੇ ਬਥੇਰੇ ਮਨੁੱਖ ਵੀ ਸੀਸ ਝੁਕਾਉਂਦੇ ਹਨ। ਉਹਨਾਂ ਵਿਚ ਉਹ ਵੀ ਹਨ ਜਿਨ੍ਹਾਂ ਲਈ ਅਜ਼ਾਬ ਦਾ ਹੋਣਾ ਤੈਅ ਹੋ ਚੁੱਕਿਆ ਹੈ। ਜਿਸ ਨੂੰ ਰੱਬ ਹੀ ਜ਼ਲੀਲ ਕਰ ਦੇਵੇ ਉਸ ਨੂੰ ਕੋਈ ਇੱਜ਼ਤ ਦੇਣ ਵਾਲਾ ਨਹੀਂ, ਅੱਲਾਹ ਜੋ ਚਾਹੁੰਦਾ ਹੈ ਉਹੀਓ ਕਰਦਾ ਹੈ।