਼ ਸੁਲੇਮਾਨ ਜੋ ਚਾਹੁੰਦਾ ਸੀ ਉਸ ਲਈ ਜਿੰਨ ਉਹੀਓ ਬਣਾ ਦਿੰਦੇ, ਜਿਵੇਂ ਸ਼ਾਨਦਾਰ ਭਵਨ, ਤਸਵੀਰਾਂ, ਵੱਡੇ-ਵੱਡੇ ਹੌਜ਼ਾਂ ਵਰਗੇ ਪਰਾਂਤ ਅਤੇ ਆਪਣੀ ਥਾਂ ਤੋਂ ਨਾ ਹਿੱਲਣ ਵਾਲੀਆਂ ਚੂਲ੍ਹਿਆਂ ਉੱਤੇ ਪਈਆਂ ਦੇਗਾਂ। ਹੇ ਦਾਊਦ ਦੀ ਸੰਤਾਨ! (ਇਹਨਾਂ ਅਹਿਸਾਨਾਂ ਲਈ) ਧੰਨਵਾਦ ਵਜੋਂ ਨੇਕ ਕੰਮ ਕਰੋ। ਮੇਰੇ ਬੰਦਿਆਂ ਵਿਚ ਧੰਨਵਾਦ ਕਰਨ ਵਾਲੇ ਬਹੁਤ ਹੀ ਥੋੜ੍ਹੇ ਹਨ।