਼ ਫੇਰ ਉਸ (ਅੱਲਾਹ) ਨੇ ਅਕਾਸ਼ ਵੱਲ ਧਿਆਨ ਦਿੱਤਾ ਜਿਹੜਾ ਉਸ ਵੇਲੇ ਨਿਰਾ ਧੂੰਆ ਸੀ, ਫੇਰ ਅੱਲਾਹ ਨੇ ਉਸ (ਅਕਾਸ਼) ਨੂੰ ਅਤੇ ਧਰਤੀ ਨੂੰ ਕਿਹਾ ਕਿ ਤੁਸੀਂ ਦੋਵੇਂ ਹੋਂਦ ਵਿਚ ਆ ਜਾਓ, ਭਾਵੇਂ ਤੁਸੀਂ ਖ਼ੁਸ਼ੀ ਨਾਲ ਆਓ ਭਾਵੇਂ ਨਾ ਚਾਹੁੰਦੇ ਹੋਏ (ਮਜਬੂਰੀ ਨਾਲ) ਆਓ, ਦੋਵਾਂ ਨੇ ਆਖਿਆ ਕਿ ਅਸੀਂ ਦੋਵੇਂ ਖ਼ੁਸ਼ੀ ਨਾਲ ਹੋਂਦ ਵਿਚ ਆਉਣ ਲਈ ਹਾਜ਼ਰ ਹਾਂ।