਼ ਅਸੀਂ ਉਹਨਾਂ ਲੋਕਾਂ ਨੂੰ ਕਿਤਾਬ ਦਾ ਵਾਰਸ ਬਣਾਇਆ, ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿੱਚੋਂ (ਉਚਿਤ ਸਮਝਿਆ) ਚੁਣ ਲਿਆ, ਫੇਰ ਉਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕਰਨ ਲੱਗ ਪਏ (ਭਾਵ ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕਰਨ ਲਗ ਪਏ) ਅਤੇ ਕੁੱਝ ਉਹਨਾਂ ਵਿੱਚੋਂ ਵਿਚਕਾਰਲੀ ਰਾਹ (ਕੁੱਝ ਹੁਕਮਾਂ ਦੀ ਆਗਿਆਕਾਰੀ ਤੇ ਕੁੱਝ ਹੁਕਮਾਂ ਦੀ ਉਲੰਘਣਾ ਦੀ ਨੀਤੀ) ਅਪਣਾਈ ਅਤੇ ਕੁੱਝ ਉਹਨਾਂ ਵਿੱਚੋਂ ਅੱਲਾਹ ਦੀ ਕ੍ਰਿਪਾ ਨਾਲ ਨੇਕੀਆਂ ਵਿਚ ਵਧਦੇ ਗਏ, ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।