਼ ਮੋਮਿਨ ਮਰਦ ਤੇ ਮੋਮਿਨ ਔਰਤਾਂ ਆਪਸ ਵਿਚ ਇਕ ਦੂਜੇ ਦੇ ਸਾਥੀ ਹਨ। ਉਹ ਭਲਾਈਆਂ, ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਅੱਲਾਹ ਅਤੇ ਉਸ ਦੇ ਰਸੂਲ ਮੁਹੰਮਦ (ਸ:) ਦੀਆਂ ਗੱਲਾਂ ਨੂੰ ਮੰਨਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ’ਤੇ ਅੱਲਾਹ ਬਹੁਤ ਛੇਤੀ ਰਹਿਮ ਕਰੇਗਾ। ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ।