਼ ਇਹ ਸਦਕਾ (ਜ਼ਕਾਤ) ਤਾਂ ਕੇਵਲ ਫ਼ਕੀਰਾਂ (ਗ਼ਰੀਬਾਂ) ਲਈ, ਮਸਕੀਨਾਂ1 ਲਈ, ਸਦਕਾ ਵਸੂਲ ਕਰਨ ਵਾਲੇ ਕਰਮਚਾਰੀਆਂ ਲਈ, ਉਹਨਾਂ ਲੋਕਾਂ ਦੀ ਦਿਲਦਾਰੀ ਲਈ ਜਿਨ੍ਹਾਂ ਦੇ ਦਿਲ ਜੋੜਨ ਦੀ ਚਾਹ ਹੋਵੇ, ਗ਼ੁਲਾਮੀ ਤੋਂ ਗਰਦਨਾਂ ਛੁਡਵਾਉਣ ਲਈ, ਕਰਜ਼ਦਾਰਾਂ ਨੂੰ ਕਰਜ਼ ਤੋਂ ਬਚਾਉਣ ਲਈ, ਅੱਲਾਹ ਦੀ ਰਾਹ ਵਿਚ ਅਤੇ ਮੁਸਾਫ਼ਰਾਂ ਦੀ ਸਹਾਇਤਾ ਲਈ ਹੈ। ਇਹ (ਵੰਡ) ਅੱਲਾਹ ਵੱਲੋਂ ਫ਼ਰਜ਼ ਕੀਤੀ ਗਈ ਹੈ ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਸਿਆਣਾ ਹੈ। 1