਼ ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ।