਼ ਜਦੋਂ ਮਰੀਅਮ ਦੇ ਪੁੱਤਰ ਈਸਾ ਨੇ ਆਖਿਆ ਕਿ ਹੇ ਬਨੀ-ਇਸਰਾਈਲ! ਬੇਸ਼ੱਕ ਮੈਂ ਤੁਹਾਡੇ ਵੱਲ ਅੱਲਾਹ ਦਾ ਰਸੂਲ ਹਾਂ, ਉਸ ਕਿਤਾਬ ਦੀ ਪੁਸ਼ਟੀ ਕਰਨ ਵਾਲਾ ਹਾਂ ਜਿਹੜੀ ਮੈਥੋਂ ਪਹਿਲਾਂ (ਤੌਰੈਤ) ਨਾਜ਼ਿਲ ਹੋਈ ਹੈ। ਮੈਂ ਇਕ ਰਸੂਲ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਉਹ ਮੈਥੋਂ ਬਾਅਦ ਆਵੇਗਾ ਤੇ ਉਸ ਦਾ ਨਾਂ ‘ਅਹਿਮਦ’ 1 ਹੋਵੇਗਾ, ਫੇਰ ਜਦੋਂ ਉਹ ਰਸੂਲ (ਭਾਵ ਹਜ਼ਰਤ ਮੁਹੰਮਦ ਸ:) ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਹ ਲੋਕ ਆਖਣ ਲੱਗੇ, ਇਹ ਤਾਂ ਖੁੱਲ੍ਹਾ ਜਾਦੂ ਹੈ। 1