਼ (ਜਿਵੇਂ ਪਹਿਲਾਂ ਰਸੂਲ ਭੇਜੇ ਸਨ। ਉਸੇ ਤਰ੍ਹਾਂ ਅਸੀਂ (ਹੇ ਮੁਹੰਮਦ ਸ:!) ਤੁਹਾਨੂੰ ਵੀ ਇਕ ਅਜਿਹੀ ਉੱਮਤ ਵਿਚ ਰਸੂਲ ਬਣਾ ਕੇ ਭੇਜਿਆ ਹੈ ਜਿਸ ਤੋਂ ਪਹਿਲਾਂ ਬਥੇਰੀਆਂ ਉੱਮਤਾਂ ਬੀਤ ਚੁੱਕੀਆਂ ਹਨ, ਤਾਂ ਜੋ ਤੁਸੀਂ ਵੀ ਇਹਨਾਂ ਨੂੰ ਉਹ (ਸੰਦੇਸ਼) ਸੁਣਾਓ ਜਿਹੜੀ ਵਹੀ ਅਸੀਂ ਤੁਹਾਡੇ ਵੱਲ ਘੱਲੀ ਹੈ। ਉਹ ਰਹਿਮਾਨ (ਭਾਵ ਅੱਲਾਹ) ਦਾ ਇਨਕਾਰ ਕਰਦੇ ਹਨ। (ਹੇ ਨਬੀ!) ਤੁਸੀਂ ਆਖ ਦਿਓ ਕਿ ਉਹੀਓ (ਰਹਿਮਾਨ) ਮੇਰਾ ਰੱਬ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਸੇ ’ਤੇ ਮੇਰਾ (ਅਟੁੱਟ) ਵਿਸ਼ਵਾਸ ਹੈ ਅਤੇ ਮੇਰਾ ਪਰਤਣਾ ਵੀ ਉਸੇ ਵੱਲ ਹੈ।