਼ ਇਹ (ਮੁਨਾਫ਼ਿਕ) ਕਹਿੰਦੇ ਹਨ, ਕਿ ਸਾਡਾ ਕੰਮ ਤਾਂ ਫ਼ਰਮਾਂਬਰਦਾਰੀ ਕਰਨਾ ਹੇ, ਪ੍ਰੰਤੂ ਜਦੋਂ ਤੁਹਾਡੇ ਕੋਲੋਂ (ਹੇ ਨਬੀ!) ਉੱਠ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਹੀ ਇਕ ਟੋਲਾ ਰਾਤ ਨੂੰ ਇਕੱਠਿਆਂ ਹੋ ਕੇ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਦੇ ਵਿਰੁੱਧ ਸਲਾਹ ਮਸ਼ਵਰੇ ਕਰਦਾ ਹੇ। ਉਹਨਾਂ ਦੀਆਂ ਇਹਨਾਂ ਰਾਤ ਦੀਆਂ ਸਾਜ਼ਿਸ਼ਾਂ ਨੂੰ ਅੱਲਾਹ ਲਿੱਖ ਰਿਹਾ ਹੇ। ਸੋ ਤੁਸੀਂ ਉਹਨਾਂ ਦੀ ਪਰਵਾਹ ਨਾ ਕਰੋ ਅਤੇ ਅੱਲਾਹ ਉੱਤੇ ਭਰੋਸਾ ਰੱਖੋ, ਅੱਲਾਹ ਹੀ ਸਾਰੇ ਕਾਰਜ ਸਵਾਰਣ ਵਾਲਾ ਹੇ।