਼ ਹੇ ਈਮਾਨ ਵਾਲਿਓ! ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ ਸ:) ਅਤੇ ਉਸ ਕਿਤਾਬ (.ਕੁਰਆਨ) ਉੱਤੇ, ਜਿਹੜੀ ਉਸ ਨੇ ਆਪਣੇ ਰਸੂਲ ’ਤੇ ਨਾਜ਼ਿਲ ਕੀਤੀ ਹੇ ਅਤੇ ਉਹਨਾਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ’ਤੇ, ਜੋ ਉਸ ਨੇ ਇਸ .ਕੁਰਆਨ ਤੋਂ ਪਹਿਲਾਂ ਨਾਜ਼ਿਲ ਕੀਤੀਆਂ ਹਨ, ਈਮਾਨ ਲੈ ਆਓ। ਜਿਹੜਾ ਵਿਅਕਤੀ ਅੱਲਾਹ, ਉਸ ਦੇ ਫ਼ਰਿਸ਼ਤੇ, ਉਸ ਦੀਆਂ ਕਿਤਾਬਾਂ, ਉਸ ਦੇ ਰਸੂਲਾਂ ਅਤੇ ਕਿਆਮਤ ਦੇ ਦਿਨ ਤੋਂ ਇਨਕਾਰ ਕਰੇਗਾ, ਉਹ ਗੁਮਰਾਹੀ ਵਿਚ ਭਟਕਦਾ ਹੋਇਆ ਬਹੁਤ ਦੂਰ ਨਿੱਕਲ ਗਿਆ।