਼ (ਅਸਾਂ ਉਹਨਾਂ ਨਬੀਆਂ ਨੂੰ) ਖੁੱਲ੍ਹੀਆਂ ਦਲੀਲਾਂ ਤੇ ਕਿਤਾਬਾਂ ਦੇ ਕੇ ਘੱਲ੍ਹਿਆ ਸੀ ਅਤੇ ਅਸੀਂ ਹੁਣ ਤੁਹਾਡੇ ਉੱਤੇ (ਹੇ ਨਬੀ!) ਇਹ ਜ਼ਿਕਰ (ਭਾਵ .ਕੁਰਆਨ) ਉਤਾਰਿਆ ਹੈ ਤਾਂ ਜੋ ਤੁਸੀਂ ਲੋਕਾਂ ਦੇ ਸਾਹਮਣੇ, ਜੋ ਉਹਨਾਂ ਲਈ ਉਤਾਰਿਆ ਗਿਆ ਹੈ, ਉਸ ਨੂੰ ਖੋਲ੍ਹ-ਖੋਲ੍ਹ ਕੇ (ਵਿਸਥਾਰ ਨਾਲ) ਬਿਆਨ ਕਰੋ ਤਾਂ ਜੋ ਉਹ ਸੋਚ ਵਿਚਾਰ ਕਰ ਸਕਣ।