਼ ਉਸ ਦੀ ਕੌਮ ਦੇ ਸਰਦਾਰ, ਜਿਨ੍ਹਾਂ ਨੇ ਕੁਫ਼ਰ ਕੀਤਾ ਸੀ, (ਕੌਮ ਨੂੰ) ਆਖਣ ਲੱਗੇ ਕਿ ਇਹ (ਨੂਹ) ਤਾਂ ਤੁਹਾਡੇ ਜਿਹਾ ਹੀ ਇਕ ਵਿਅਕਤੀ ਹੈ, ਇਹ ਤਾਂ ਤੁਹਾਡੇ ਉੱਤੇ ਸਰਦਾਰੀ ਕਰਨਾ ਚਾਹੁੰਦਾ ਹੈ। ਜੇ ਅੱਲਾਹ ਚਾਹੁੰਦਾ ਤਾਂ ਕਿਸੇ ਫ਼ਰਿਸ਼ਤੇ ਨੂੰ (ਨਬੀ ਬਣਾ ਕੇ) ਭੇਜਦਾ। ਅਸੀਂ ਤਾਂ ਅਜਿਹੀ (ਤੌਹੀਦ ਦੀ) ਗੱਲ ਆਪਣੇ ਪਿਓ ਦਾਦੇ ਦੇ ਸਮੇਂ ਤੋਂ ਕਦੇ ਸੁਣੀ ਹੀ ਨਹੀਂ।