਼ ਉਹ ਸਮਾਂ ਵੀ ਯਾਦ ਰੱਖੋ, ਜਦੋਂ ਅੱਲਾਹ ਆਖੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੂੰ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਨੂੰ ਛੱਡ ਕੇ ਇਸ਼ਟ ਬਣਾਓ ? ਤਾਂ ਉਹ ਆਖੇਗਾ ਕਿ ਤੂੰ ਪਾਕ ਹੇ, ਮੈਨੂੰ ਕਿਸੇ ਪ੍ਰਕਾਰ ਵੀ ਇਹ ਸ਼ੋਭਾ ਨਹੀਂ ਦਿੰਦਾ ਕਿ ਮੈਂ ਅਜਿਹੀ ਗੱਲ ਕਹਾਂ ਜਿਸ ਦਾ ਮੈਨੂੰ ਕੋਈ ਵੀ ਅਧਿਕਾਰ ਨਹੀਂ, ਜੇ ਮੈਂ ਇਹ ਗੱਲ ਕਹੀ ਹੋਵੇਗੀ ਤਾਂ ਤੁਹਾਨੂੰ ਪਤਾ ਹੀ ਹੋਵੇਗੀ, ਤੂੰ ਤਾਂ ਮੇਰੇ ਦਿਲ ਦੀਆਂ ਗੱਲਾਂ ਵੀ ਜਾਣਦਾ ਹੇ, ਪਰ ਮੈਂ ਤੇਰੇ ਦਿਲ ਦੀਆਂ ਗੱਲਾਂ ਨਹੀਂ ਜਾਣਦਾ। ਤੂੰ ਸਾਰੀਆਂ ਗ਼ੈਬ ਦੀਆਂ ਗੱਲਾਂ ਦਾ ਜਾਣਨ ਵਾਲਾ ਹੇ।