਼ ਜਦੋਂ ਅੱਲਾਹ ਫ਼ਰਮਾਏਗਾ ਕਿ ਹੇ ਈਸਾ ਬਿਨ ਮਰੀਅਮ! ਤੂੰ ਆਪਣੇ ਤੇ ਆਪਣੀ ਮਾਂ ਉੱਤੇ ਹੋਈ ਮੇਰੀ ਉਸ ਨਿਅਮਤ ਨੂੰ ਯਾਦ ਕਰ ਜਦੋਂ ਮੈਂ ਤੇਰੀ ਮਦਦ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਕੀਤੀ ਸੀ। ਤੂੰ ਮਾਂ ਦੀ ਗੋਦੀ ਵਿਚ ਵੀ (ਭਾਵ ਜੰਮਦੇ ਹੀ) ਤੇ ਸਿਆਣੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰਦਾ ਸੀ। ਮੈਂ ਤੈਨੂੰ ਕਿਤਾਬ, ਡੂੰਘੀ ਸਿਆਣਪ, ਤੌਰੈਤ ਤੇ ਇੰਜੀਲ ਦੀ ਸਿੱਖਿਆ ਵੀ ਦਿੱਤੀ। ਜਦੋਂ ਤੂੰ ਮੇਰੇ ਹੁਕਮ ਨਾਲ ਗਾਰੇ ਨਾਲ ਪੰਛੀਆਂ ਵਾਂਗ ਮੂਰਤ ਬਣਾਉਂਦਾ ਸੀ, ਫੇਰ ਤੂੰ ਉਸ ਵਿਚ ਫੂਂਕ ਮਾਰਦਾ ਸੀ ਤਾਂ ਉਹ ਮੇਰੇ ਹੁਕਮ ਨਾਲ ਇਕ ਪੰਛੀ ਬਣ ਜਾਂਦਾ ਸੀ। ਮੇਰੇ ਹੁਕਮ ਨਾਲ ਹੀ ਤੂੰ ਜਮਾਂਦਰੂ ਅੰਨ੍ਹੇ ਤੇ ਫੁਲਵਹਰੀ ਵਾਲੇ ਵਿਅਕਤੀ ਨੂੰ ਸਵਸਥ ਕਰ ਦਿੰਦਾ ਸੀ ਅਤੇ ਮੇਰੇ ਹੁਕਮ ਨਾਲ ਹੀ ਤੂੰ ਮੁਰਦਿਆਂ ਨੂੰ (ਕਬਰਾਂ ਵਿੱਚੋਂ ਜਿਉਂਦਾ) ਕੱਢਦਾ ਸੀ। ਜਦੋਂ ਮੈਂ ਤੇਨੂੰ ਬਨੀ ਇਸਰਾਈਲ ਤੋਂ ਬਚਾਇਆ ਸੀ, ਉਦੋਂ ਤੂੰ ਉਹਨਾਂ ਕੋਲ ਮੇਰੀਆਂ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਸੀ, ਫੇਰ ਇਹਨਾਂ ਵਿੱਚੋਂ, ਜਿਹਨਾਂ ਨੇ ਇਨਕਾਰ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਤਾਂ ਨਿਰਾ ਜਾਦੂ ਹੇ, ਹੋਰ ਕੁੱਝ ਵੀ ਨਹੀਂ।