਼ ਫੇਰ ਜੇ ਪਤਾ ਲਗ ਜਾਵੇ ਕਿ ਉਹਨਾਂ ਦੋਹਾਂ ਨੇ (ਝੂਠੀ ਗਵਾਹੀ ਦੇਣ ਦਾ) ਪਾਪ ਕੀਤਾ ਹੇ ਤਾਂ ਉਹਨਾਂ ਦੀ ਥਾਂ ਦੋ ਹੋਰ ਗਵਾਹ ਉਹਨਾਂ ਲੋਕਾਂ ਵਿੱਚੋਂ ਲਵੋ, ਜਿਹਨਾਂ ਦਾ ਹੱਕ ਮਾਰਿਆ ਜਾ ਰਿਹਾ ਹੇ ਅਤੇ ਮ੍ਰਿਤਕ ਦੇ ਵੀ ਵੱਧ ਨੇੜੇ ਹੋਣ, ਜੇ ਉਹ ਦੋਵੇਂ ਅੱਲਾਹ ਦੀ ਸੁੰਹ ਖਾ ਕੇ ਆਖਣ ਕਿ ਸਾਡੀ ਗਵਾਹੀ ਪਹਿਲੇ ਦੋਹਾਂ ਗਵਾਹਾਂ ਤੋਂ ਵਧੇਰੇ ਸੱਚੀ ਹੇ, ਅਸੀਂ ਕੋਈ ਵਧੀਕੀ ਨਹੀਂ ਕੀਤੀ, ਜੇ ਅਸੀਂ ਅਜਿਹਾ ਕਰੀਏ ਤਾਂ ਜ਼ਾਲਮਾਂ ਵਿਚ ਗਿਣੇ ਜਾਵਾਂਗੇ।