਼ ਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ।