਼ ਉਹ (ਇਸ਼ਟ) ਉੱਤਰ ਦੇਣਗੇ ਕਿ ਤੇਰੀ ਜ਼ਾਤ ਪਾਕ ਹੈ, ਸਾਡੀ ਇਹ ਮਜਾਲ ਨਹੀਂ ਸੀ ਕਿ ਅਸੀਂ ਤੇਥੋਂ ਛੁੱਟ ਹੋਰਾਂ ਨੂੰ ਆਪਣਾ (ਕਾਰਜ ਸਾਧਕ) ਬਣਾਉਂਦੇ। ਅਸਲ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ ਹਰ ਪ੍ਰਕਾਰ ਦੀ ਜੀਵਨ ਸਮੱਗਰੀ ਬਖ਼ਸ਼ੀ, ਪਰ ਉਹ ਤੇਰੀਆਂ ਨਸੀਹਤਾਂ ਨੂੰ ਭੁਲਾ ਬੈਠੇ, ਫੇਰ ਤਾਂ ਉਹਨਾਂ ਲੋਕਾਂ ਨੇ ਬਰਬਾਦ ਹੋਣਾ ਹੀ ਸੀ।