਼ ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ 1ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ। 1