਼ (ਹੇ ਨਬੀ!) ਲੋਕੀ ਤੁਹਾਥੋਂ ਪੁੱਛਦੇ ਹਨ ਕਿ ਉਹ (ਰੱਬ ਦੀ ਰਾਹ ਵਿਚ) ਕੀ ਖ਼ਰਚ ਕਰਨ ? ਤੁਸੀਂ ਆਖ ਦਿਓ ਕਿ ਤੁਸੀਂ ਆਪਣੇ ਮਾਲ ਵਿੱਚੋਂ ਜਿਹੜਾ ਵੀ ਖ਼ਰਚ ਕਰੋ ਉਹ ਆਪਣੇ ਮਾਪਿਆਂ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ ਅਤੇ ਮੁਸਾਫ਼ਿਰਾਂ ਉੱਤੇ ਖ਼ਰਚ ਕਰੋ। ਤੁਸੀਂ ਜੋ ਵੀ ਭਲਾਈ ਕਰੋਗੇ ਬੇਸ਼ੱਕ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਨੂੰ।