਼ ਨੇਕੀ ਇਹ ਨਹੀਂ ਕਿ ਤੁਸੀਂ ਆਪਣਾ ਮੂੰਹ ਪੂਰਬ ਜਾਂ ਪੱਛਮ ਵੱਲ ਕਰ ਲਓ ਅਸਲ ਵਿਚ ਨੇਕੀ ਤਾਂ ਉਸ ਵਿਅਕਤੀ ਦੀ ਹੇ ਜਿਹੜਾ ਅੱਲਾਹ, ਆਖ਼ਿਰਤ ਦੇ ਦਿਨ, ਫ਼ਰਿਸ਼ਤਿਆਂ, (ਅਕਾਸ਼ੀ) ਕਿਤਾਬਾਂ ਅਤੇ ਨਬੀਆਂ ’ਤੇ ਈਮਾਨ ਲਿਆਵੇ ਅਤੇ ਮਾਲ ਦੀ ਮਹੁੱਬਤ ਰੱਖਦੇ ਹੋਏ ਵੀ ਉਸ ਨੂੰ ਰਿਸ਼ਤੇਦਾਰਾਂ, ਯਤੀਮਾਂ, ਮਸਕੀਨਾਂ, ਮੁਸਾਫ਼ਰਾਂ, ਮੰਗਣ ਵਾਲਿਆਂ ਅਤੇ ਗ਼ੁਲਾਮਾਂ ਨੂੰ ਅਜ਼ਾਦ ਕਰਵਾਉਣ ਲਈ ਖ਼ਰਚ ਕਰੇ ਅਤੇ ਨਮਾਜ਼ ਕਾਇਮ ਕਰੇ, ਜ਼ਕਾਤ ਅਦਾ ਕਰੇ, ਜਦੋਂ ਕੋਈ ਵਾਅਦਾ ਕਰੇ ਤਾਂ ਪੂਰਾ ਕਰੇ, ਤੰਗੀ ਅਤੇ ਤਕਲੀਫ਼ ਵਿਚ ਅਤੇ ਲੜਾਈ ਦੇ ਸਮੇਂ ਸਬਰ ਤੋਂ ਕੰਮ ਲਵੇ, ਇਹੋ ਲੋਕ ਸੱਚੇ ਹਨ ਅਤੇ ਇਹੋ ਬੁਰਾਈ ਤੋਂ ਬਚਣ ਵਾਲੇ ਹਨ।