਼ ਅੱਲਾਹ ਨੇ ਤੁਹਾਡੇ ਲਈ ਖ਼ੂਨ, ਮੁਰਦਾਰ, ਸੂਰ ਦਾ ਮਾਸ ਅਤੇ ਉਹ ਸਾਰੀਆਂ ਚੀਜ਼ਾਂ ਹਰਾਮ (ਖਾਣ ਤੋਂ ਮਨ੍ਹਾ) ਕੀਤੀਆਂ ਹਨ ਅਤੇ (ਉਹ ਵੀ) ਜਿਨ੍ਹਾਂ ’ਤੇ ਅੱਲਾਹ ਤੋਂ ਛੁੱਟ ਕਿਸੇ ਹੋਰ (ਦੇਵੀ ਦੇਵਤਾ ਜਾਂ ਨਬੀ, ਬੁਜ਼ਰਗ ਆਦਿ) ਦਾ ਨਾਂ ਲਿਆ ਗਿਆ ਹੋਵੇ। ਪਰ ਜਿਹੜਾ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਜਦੋਂ ਕਿ ਉਹ ਨਾ ਹੀ (ਰੱਬ ਦਾ) ਬਾਗ਼ੀ ਹੇ ਅਤੇ ਨਾ ਹੀ ਹੱਦੋਂ ਟੱਪਣ ਵਾਲਾ ਹੇ ਤਾਂ ਉਸ ਲਈ (ਹਰਾਮ ਖਾਣ ਵਿਚ) ਕੋਈ ਗੁਨਾਹ ਨਹੀਂ। ਬੇਸ਼ੱਕ ਅੱਲਾਹ ਬਹੁਤ ਹੀ ਬਖ਼ਸ਼ਣਹਾਰ ਅਤੇ ਰਹਿਮ ਫ਼ਰਮਾਉਣ ਵਾਲਾ ਹੇ।