਼ ਸੋ ਜਦੋਂ ਉਹ ਸਭ (ਨਸੀਹਤਾਂ) ਭੁੱਲ ਗਏ ਜਿਹੜੀਆਂ ਉਹਨਾਂ ਨੂੰ ਸਮਝਾਈਆਂ ਜਾਂਦੀਆਂ ਸੀ ਫੇਰ ਅਸੀਂ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਲਿਆ ਜਿਹੜੇ ਭੈੜੀਆਂ ਗੱਲਾਂ ਤੋਂ ਰੋਕਿਆ ਕਰਦੇ ਸੀ ਪਰ ਉਹ ਲੋਕੀ, ਜਿਹੜੇ ਜ਼ੁਲਮ ਕਰਦੇ ਸੀ, ਉਹਨਾਂ ਨੂੰ ਇਕ ਕਰੜੇ ਅਜ਼ਾਬ ਵਿਚ ਫੜ ਲਿਆ, ਇਸ ਲਈ ਕਿ ਉਹ ਨਾ-ਫ਼ਰਮਾਨੀਆਂ ਕਰਿਆ ਕਰਦੇ ਸੀ।