਼ ਜਿਹੜੇ ਲੋਕੀ ਅਜਿਹੇ ਉੱਮੀ ਪੈਗ਼ੰਬਰ (ਬੇ-ਪੜੇ ਲਿਖੇ ਨਬੀ) ਦੀ ਤਾਬੇਦਾਰੀ ਕਰਦੇ ਹਨ, ਜਿਸ ਦੇ ਬਾਰੇ ਉਹ ਤੌਰੈਤ ਤੇ ਇੰਜੀਲ ਵਿਚ ਲਿਖਿਆ ਹੋਇਆ ਵੇਖਦੇ ਹਾਂ,1 ਉਹ (ਨਬੀ) ਉਹਨਾਂ ਨੂੰ ਨੇਕੀਆਂ ਦਾ ਹੁਕਮ ਦਿੰਦਾ ਹੈ ਅਤੇ ਬੁਰਾਈਆਂ ਤੋਂ ਰੋਕਦਾ ਹੈ, ਪਾਕ ਚੀਜ਼ਾਂ ਨੂੰ ਹਲਾਲ (ਜਾਇਜ਼) ਕਰਦਾ ਹੈ ਅਤੇ ਨਾ-ਪਾਕ ਚੀਜ਼ਾਂ ਨੂੰ ਹਰਾਮ ਕਰਦਾ ਹੈ ਅਤੇ ਉਹਨਾਂ ਲੋਕਾਂ ਦਾ ਭਾਰ ਉਤਾਰਦਾ ਹੈ ਜਿਹੜੇ ਉਹਨਾਂ ਉੱਤੇ ਲੱਦੇ ਹੋਏ ਸਨ। ਸੋ ਜਿਹੜੇ ਲੋਕ ਇਸ ਨਬੀ (ਮੁਹੰਮਦ ਸ .) ’ਤੇ ਈਮਾਨ ਲਿਆਏ, ਉਸ ਦਾ ਸਤਿਕਾਰ ਅਤੇ ਉਸ ਦੀ ਮਦਦ ਕਰਦੇ ਹਨ ਅਤੇ ਉਸ ਨੂਰ (.ਕੁਰਆਨ) ਦੀ ਪੈਰਵੀ ਕਰਦੇ ਹਨ ਜਿਹੜਾ ਉਸ ਦੇ ਨਾਲ ਹੀ ਭੇਜਿਆ ਗਿਆ ਹੈ, ਅਜਿਹੇ ਲੋਕੀ ਹੀ ਪੂਰੀ ਤਰ੍ਹਾਂ ਕਾਮਯਾਬ ਹੁੰਦੇ ਹਨ। 1