਼ (ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਹਾਡਾ ਰੱਬ ਫ਼ਰਿਸ਼ਤਿਆਂ ਵੱਲ ਵਹੀ ਘੱਲ ਰਿਹਾ ਸੀ ਕਿ ਬੇਸ਼ੱਕ ਮੈਂ ਤੁਹਾਡੇ ਅੰਗ-ਸੰਗ ਹਾਂ, ਤੁਸੀਂ ਈਮਾਨ ਵਾਲਿਆਂ ਨੂੰ ਪੱਕੇ ਪੈਰੀਂ ਰੱਖੋ, ਮੈਂ ਛੇਤੀ ਹੀ ਇਹਨਾਂ ਕਾਫ਼ਿਰਾਂ ਦੇ ਦਿਲਾਂ ਵਿਚ ਤੁਹਾਡਾ ਰੋਅਬ ਪਾ ਦੇਵਾਂਗਾ, ਸੋ ਤੁਸੀਂ ਉਹਨਾਂ ਦੀਆਂ ਧੋਣਾਂ ’ਤੇ ਵਾਰ ਕਰੋ ਅਤੇ ਅਤੇ ਉਹਨਾਂ ਦੇ ਜੋੜ-ਜੋੜ ’ਤੇ ਸੱਟ ਮਾਰੋ।