਼ ਸਗੋਂ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਝੁਠਲਾਇਆ ਹੈ ਜਿਸ ਨੂੰ ਇਹ ਆਪਣੇ ਗਿਆਨ ਦੇ ਘੇਰੇ ਵਿਚ ਨਹੀਂ ਲਿਆ ਸਕਦੇ, ਅਤੇ ਅਜੇ ਤਕ ਜਿਸ ਦੀ ਹਕੀਕਤ ਵੀ ਇਹਨਾਂ ਦੇ ਸਾਹਮਣੇ ਪ੍ਰਗਟ ਨਹੀਂ ਹੋਈ। ਜਿਹੜੇ ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਲੋਕੀ ਹੋਏ ਸਨ, ਇਸੇ ਪ੍ਰਕਾਰ ਉਹਨਾਂ ਨੇ ਵੀ (ਰੱਬੀ ਕਿਤਾਬਾਂ ਨੂੰ) ਝੁਠਲਾਇਆ ਸੀ। ਸੋ ਵੇਖ ਲਵੋ, ਉਹਨਾਂ ਜ਼ਾਲਮਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ।