਼ ਜੇਕਰ ਅੱਲਾਹ ਲੋਕਾਂ ਨੂੰ ਬੁਰਾਈ (ਅਜ਼ਾਬ) ਦੇਣ ਵਿਚ ਵੀ ਛੇਤੀ ਕਰਦਾ, ਜਿਵੇਂ ਉਹ (ਸੰਸਾਰਿਕ) ਲਾਭ ਲਈ ਛੇਤੀ ਕਰਦੇ ਹਨ, ਤਾਂ ਉਹਨਾਂ ਦਾ ਨਿਸ਼ਚਿਤ ਸਮਾਂ ਕਦੋਂ ਦਾ ਪੂਰਾ ਹੋ ਗਿਆ ਹੁੰਦਾ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਾਡੇ ਕੋਲ ਆਉਣ ਦਾ ਵਿਸ਼ਵਾਸ ਨਹੀਂ, ਉਹਨਾਂ ਦੇ ਹਾਲ ’ਤੇ ਹੀ ਛੱਡ ਦਿੰਦੇ ਹਾਂ ਤਾਂ ਜੋ ਆਪਣੀ ਸਰਕਸ਼ੀ ਵਿਚ ਭਟਕਦੇ ਫਿਰਦੇ ਰਹਿਣ।