਼ ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ।