਼ ਜਦੋਂ ਸਾਡਾ (ਅਜ਼ਾਬ ਦਾ) ਹੁਕਮ ਆ ਗਿਆ ਤੇ (ਧਰਤੀ ’ਚੋਂ ਪਾਣੀ ਦਾ) ਤੰਦੂਰ ਉੱਬਲਣ ਲੱਗ ਪਿਆ ਫੇਰ ਅਸੀਂ ਨੂਹ ਨੂੰ ਆਖਿਆ ਕਿ ਇਸ ਬੇੜੀ ਵਿਚ ਹਰ ਪ੍ਰਕਾਰ ਦੇ (ਜਾਨਵਰਾਂ ਦੇ) ਜੋੜੇ ਭਾਵ (ਦੋ ਜਾਨਵਰ) ਇਕ ਨਰ ਤੇ ਇਕ ਮਦੀਨ ਸਵਾਰ ਕਰ ਲੈ ਅਤੇ ਆਪਣੇ ਪਰਿਵਾਰ ਨੂੰ, ਛੁੱਟ ਉਸ (ਤੁਹਾਡੀ ਪਤਨੀ ਤੇ ਪੁੱਤਰ) ਤੋਂ, ਜਿਨ੍ਹਾਂ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ, ਸਨੇ ਸਾਰੇ ਈਮਾਨ ਵਾਲਿਆਂ ਨੂੰ ਸਵਾਰ ਕਰ ਲੈ। ਉਸ (ਨੂਹ) ’ਤੇ ਬਹੁਤ ਹੀ ਘੱਟ ਗਿਣਤੀ ਵਿਚ ਈਮਾਨ ਲਿਆਏ ਸੀ।