਼ ਅੱਲਾਹ ਨੇ ਨਬੀ (ਸ:) ਦਾ ਅਤੇ ਉਨ੍ਹਾਂ ਮੁਹਾਜਰਾਂ ਤੇ ਅਨਸਾਰਾਂ (ਸਹਾਇਕ) ਦਾ ਵਿਸ਼ੇਸ਼ ਧਿਆਨ ਰੱਖਿਆ ਹੈ, ਕਿਉਂ ਜੋ ਉਹਨਾਂ ਨੇ ਬੜੇ ਔਖੇ ਸਮੇਂ ਨਬੀ ਦਾ ਸਾਥ ਦਿੱਤਾ, ਭਾਵੇਂ ਕਿ ਬਾਅਦ ਵਿਚ ਉਹਨਾਂ ਵਿੱਚੋਂ ਇਕ ਟੋਲੀ ਦੇ ਦਿਲ ਡੋਲ ਰਹੇ ਸਨ, ਪਰ ਅੱਲਾਹ ਨੇ ਫੇਰ ਵੀ ਉਹਨਾਂ ’ਤੇ ਕ੍ਰਿਪਾ ਕੀਤੀ। ਬੇਸ਼ੱਕ ਉਹ ਉਹਨਾਂ ’ਤੇ ਬਹੁਤ ਹੀ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।