਼ ਤੁਹਾਡੇ ਆਲੇ-ਦੁਆਲੇ ਜਿਹੜੇ ਦੇਹਾਤੀ (ਬੱਦੂ) ਹਨ ਇਹਨਾਂ ਵਿੱਚੋਂ ਕੁੱਝ ਮੁਨਾਫ਼ਿਕ ਹਨ ਅਤੇ ਕੁੱਝ ਮਦੀਨੇ ਦੇ ਵਸਨੀਕ ਵੀ ਆਪਣੇ ਨਿਫ਼ਾਕ (ਦੋਗਲੇਪਣ) ’ਤੇ ਅੜੇ ਹੋਏ ਹਨ। (ਹੇ ਨਬੀ!) ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਅਸੀਂ ਛੇਤੀ ਹੀ ਉਹਨਾਂ ਨੂੰ ਦੋਹਰੀ ਸਜ਼ਾ ਦਿਆਂਗੇ, ਫੇਰ ਉਹ ਬਹੁਤ ਹੀ ਵੱਡੇ ਅਜ਼ਾਬ ਵੱਲ ਪਰਤਾਏ ਜਾਣਗੇ।