਼ ਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।