਼ ਤੁਹਾਡੇ ’ਤੇ ਹਰਾਮ ਕੀਤੀਆਂ ਗਈਆਂ ਹਨ (ਭਾਵ ਜਿਨ੍ਹਾਂ ਨਾਲ ਤੁਸੀਂ ਨਿਕਾਹ ਨਹੀਂ ਕਰ ਸਕਦੇ) ਤੁਹਾਡੀਆਂ (ਸਕੀਆਂ ਤੇ ਮਤੇਰੀਆਂ) ਮਾਵਾਂ, ਤੁਹਾਡੀਆਂ ਧੀਆਂ (ਪੋਤੀ ਤੇ ਦੋਹਤੀ ਸਮੇਤ), ਭੈਣਾਂ (ਸਕੀ ਮਾਂ ਜਾਂ ਬਾਪ ਵੱਲੋਂ), ਭੂਆ, ਮਾਸੀਆਂ, ਭਤੀਜੀਆਂ, ਭਾਣਜੀਆਂ, ਤੁਹਾਡੀਆਂ ਉਹ ਮਾਵਾਂ ਜਿਨ੍ਹਾਂ ਦਾ ਤੁਸੀਂ ਦੁੱਧ ਪੀਤਾ ਹੇ ਅਤੇ ਤੁਹਾਡੀਆਂ ਦੁੱਧ ਵਿਚ ਸਾਂਝੀਵਾਲ ਭੈਣਾਂ, ਤੁਹਾਡੀਆਂ ਸੱਸਾਂ ਅਤੇ ਤੁਹਾਡੀਆਂ ਪਤਨੀਆਂ ਦੀਆਂ ਧੀਆਂ, ਜਿਹੜੀਆਂ ਤੁਹਾਡੀ ਗੋਦੀ ਵਿਚ ਪਲੀਆਂ ਹਨ, ਉਹਨਾਂ ਔਰਤਾਂ ਦੀਆਂ ਧੀਆਂ ਜਿਨ੍ਹਾਂ ਨਾਲ ਤੁਸੀਂ (ਪਤੀ ਪਤਨੀ ਵਾਲਾ) ਮੇਲ ਮਿਲਾਪ ਕਰ ਚੁੱਕੇ ਹੋ, ਪਰ ਜੇ ਤੁਸੀਂ ਉਹਨਾਂ ਨਾਲ ਪਤੀ ਪਤਨੀ ਵਾਂਗ ਮਿਲਾਪ ਨਹੀਂ ਸੀ ਕੀਤਾ (ਕੇਵਲ ਨਿਕਾਹ ਹੀ ਹੋਇਆ ਹੇ) ਤਾਂ ਫੇਰ ਤੁਹਾਡੇ ’ਤੇ ਕੋਈ ਦੋਸ਼ ਨਹੀਂ ਤੁਹਾਡੇ ਲਈ ਜਾਇਜ਼ ਹੇ (ਤੁਸੀਂ ਨਿਕਾਹ ਕਰ ਸਕਦੇ ਹੋ) ਅਤੇ ਤੁਹਾਡੇ ਵੀਰਜ ਤੋਂ ਪੈਦਾ ਹੋਏ ਪੁੱਤਰਾਂ ਦੀਆਂ ਪਤਨੀਆਂ ਅਤੇ ਦੋ ਸਕੀਆਂ ਭੈਣਾਂ ਨੂੰ ਇਕੋ ਵੇਲੇ ਇਕੱਠਾ ਰੱਖਣਾ (ਵੀ ਹਰਾਮ ਹੇ) ਹਾਂ ਜੋ ਵੀ (ਇਹਨਾਂ ਹੁਕਮਾਂ ਤੋਂ) ਪਹਿਲਾਂ ਹੋ ਚੁੱਕਿਆ ਸੋ ਹੋ ਚੁੱਕਿਆ। ਅੱਲਾਹ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੇ।