਼ ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”1 ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ। 1