਼ ਉਹ ਲੋਕ ਜਿਨ੍ਹਾਂ ਲਈ (ਅਜ਼ਾਬ ਦਾ) ਹੁਕਮ ਹੋ ਚੁੱਕਿਆ ਹੋਵੇਗਾ, ਉਹ ਆਖਣਗੇ ਕਿ ਹੇ ਸਾਡੇ ਪਾਲਣਹਾਰ! ਇਹੋ ਉਹ ਲੋਕ ਹਨ, ਜਿਨ੍ਹਾਂ ਨੂੰ ਅਸੀਂ ਕੁਰਾਹੇ ਪਾਇਆ ਸੀ। ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ, ਜਿੱਦਾਂ ਅਸੀਂ ਆਪ ਭਟਕੇ ਫਿਰਦੇ ਸੀ। ਅਸੀਂ ਤੇਰੇ ਹਜ਼ੂਰ ਐਲਾਨ ਕਰਦੇ ਹਾਂ ਕਿ ਉਹ ਸਾਡੀ ਬੰਦਗੀ ਨਹੀਂ ਸੀ ਕਰਦੇ।