਼ ਇਸੇ ਕਾਰਨ ਅਸੀਂ, ਇਸਰਾਈਲੀਆਂ ਲਈ ਲਿਖਤ ਜਾਰੀ ਕਰ ਦਿੱਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਨੂੰ ਕਤਲ ਕਰੇਗਾ, ਬਿਨਾਂ ਇਸ ਗੱਲ ਤੋਂ ਕਿ ਉਸ ਨੇ ਕਿਸੇ ਦਾ ਕਤਲ ਕੀਤਾ ਹੋਵੇ ਜਾਂ ਧਰਤੀ ਉੱਤੇ ਫਿਤਨਾ ਫ਼ਸਾਦ ਫ਼ੈਲਾਉਣ ਵਾਲਾ ਹੋਵੇ ਤਾਂ ਇੰਜ ਸਮਝੋ ਕਿ ਉਸ ਨੇ ਸਾਰੇ ਹੀ ਲੋਕਾਂ ਨੂੰ (ਭਾਵ ਮਨੁੱਖਤਾ ਨੂੰ) ਹੀ ਕਤਲ ਕਰ ਦਿੱਤਾ ਹੋਵੇ 1 ਅਤੇ ਜਿਹੜਾ ਵਿਅਕਤੀ ਕਿਸੇ ਦੀ ਜਾਨ (ਨੂੰ ਅਨ-ਹੱਕਾ ਕਤਲ ਹੋਣ ਤੋਂ) ਬਚਾ ਲਵੇ, ਇੰਜ ਸਮਝੇ ਕਿ ਉਸ ਨੇ ਸਾਰੇ ਹੀ ਲੋਕਾਂ ਦੀ ਜਾਨ ਬਚਾਈ ਹੇ। ਇਹਨਾਂ ਕੋਲ ਸਾਡੇ ਬਹੁਤ ਸਾਰੇ ਪੈਗ਼ੰਬਰ ਸਪਸ਼ਟ ਦਲੀਲਾਂ ਲੈ ਕੇ ਆਏ, ਪ੍ਰੰਤੂ ਫੇਰ ਵੀ ਵਧੇਰੇ ਲੋਕ ਧਰਤੀ ਉੱਤੇ ਅਜਿਹੇ ਹਨ, ਜਿਹੜੇ ਹੱਦੋਂ ਨਿਕਲ ਜਾਂਦੇ ਹਨ। 1