਼ (ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ।