਼ ਨਿਰਸੰਦੇਹ, ਮੁਸਲਮਾਨ ਮਰਦ ਤੇ ਔਰਤਾਂ, ਮੋਮਿਨ ਮਰਦ ਤੇ ਔਰਤਾਂ, ਆਗਿਆਕਾਰੀ ਮਰਦ ਤੇ ਔਰਤਾਂ (ਕਹਿਣੀ ਤੇ ਕਰਨੀ ਵਿਚ), ਸੱਚੇ ਮਰਦ ਤੇ ਔਰਤਾਂ, (ਮੁਸ਼ਕਲਾਂ ਆਉਣ ’ਤੇ) ਸਬਰ ਕਰਨ ਵਾਲੇ ਮਰਦ ਤੇ ਔਰਤਾਂ, ਅੱਲਾਹ ਦੇ ਅੱਗੇ ਝੁਕਣ ਵਾਲੇ ਮਰਦ ਤੇ ਔਰਤਾਂ, ਸਦਕਾ (ਪੁੱਨ-ਦਾਨ) ਕਰਨ ਵਾਲੇ ਮਰਦ ਤੇ ਔਰਤਾਂ, ਰੋਜ਼ੇ ਰੱਖਣ ਵਾਲੇ ਮਰਦ ਤੇ ਔਰਤਾਂ, ਗੁਪਤ ਅੰਗਾਂ ਦੀ ਰਾਖੀ ਕਰਨ ਵਾਲੇ ਮਰਦ ਤੇ ਇਸਤਰੀਆਂ, ਅੱਲਾਹ ਦਾ ਵੱਧ ਤੋਂ ਵੱਧ ਸਿਮਰਨ ਕਰਨ ਵਾਲੇ ਮਰਦ ਤੇ ਔਰਤਾਂ, ਇਹਨਾਂ ਸਭ ਲਈ ਅੱਲਾਹ ਨੇ ਬਹੁਤ ਹੀ ਵੱਡਾ ਬਖ਼ਸ਼ਿਸ਼ ਤੇ ਉੱਚ ਦਰਜੇ ਦਾ ਬਦਲਾ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ।