Log masuk
Log masuk
Log masuk
Pilih Bahasa

An-Nahl 16:12 وسخر لكم الليل والنهار والشمس والقمر والنجوم مسخرات بامره ان في ذالك لايات لقوم يعقلون ١٢

Halaman 268 · Juz 14

وَسَخَّرَ
لَكُمُ
ٱلَّيۡلَ
وَٱلنَّهَارَ
وَٱلشَّمۡسَ
وَٱلۡقَمَرَۖ
وَٱلنُّجُومُ
مُسَخَّرَٰتُۢ
بِأَمۡرِهِۦٓۚ
إِنَّ
فِي
ذَٰلِكَ
لَأٓيَٰتٖ
لِّقَوۡمٖ
يَعۡقِلُونَ
١٢
ਉਸੇ ਨੇ ਤੁਹਾਡੇ ਲਈ ਰਾਤ ਤੇ ਦਿਨ ਨੂੰ ਕੰਮ ਲਾ ਛੱਡਿਆ ਹੈ। ਸੂਰਜ, ਚੰਨ ਅਤੇ ਤਾਰੇ ਵੀ ਉਸੇ ਦੇ ਹੁਕਮ ਦੀ ਪਾਲਣਾ ਕਰਦੇ ਹਨ। ਬੇਸ਼ੱਕ ਇਸ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ।
Teruskan Membaca

Baca Tafsir

Ibn Kathir (Abridged)

Signs in the Subjection of Night and Day, the Sun and the Moon, and in that which grows on Earth

Allah mentions the mighty signs and immense blessings to be found in His subjection of night and day, which follow one another; the sun and moon, which revolve; the stars, both fixed and moving through th

…

Signs in the Subjection of Night and Day, the Sun and the Moon, and in that which grows on Earth

Allah mentions the mighty signs and immense blessings

…
Lihat Tafsir

Baca dalam Konteks

10. ਉਹੀਓ ਹੈ ਜਿਸ ਨੇ ਅਕਾਸ਼ ਤੋਂ ਤੁਹਾਡੇ ਲਈ ਪਾਣੀ ਉਤਾਰਿਆ, ਉਸੇ ਨੂੰ ਪੀਤਾ ਜਾਂਦਾ ਹੈ ਅਤੇ ਉਸੇ ਤੋਂ ਦਰਖ਼ਤ ਉੱਗਦੇ ਹਨ ਜਿਨ੍ਹਾਂ ਤੋਂ ਤੁਸੀਂ ਆਪਣੇ ਜਾਨਵਰਾਂ ਨੂੰ ਚਰਾਂਦੇ ਹੋ। 11. ਉਸੇ (ਪਾਣੀ) ਤੋਂ ਉਹ (ਅੱਲਾਹ) ਤੁਹਾਡੀ ਖੇਤੀ ਉਗਾਉਂਦਾ ਹੈ, ਜ਼ੈਤੂਨ, ਖਜੂਰ, ਅੰਗੂਰ ਅਤੇ ਹੋਰ ਕਈ ਪ੍ਰਕਾਰ ਦੇ ਫਲ (ਉਗਾਉਂਦਾ ਹੈ)। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਹਨਾਂ ਵਿਚ ਬਹੁਤ ਵੱਡੀ ਨਿਸ਼ਾਨੀ ਹੈ। 12. ਉਸੇ ਨੇ ਤੁਹਾਡੇ ਲਈ ਰਾਤ ਤੇ ਦਿਨ ਨੂੰ ਕੰਮ ਲਾ ਛੱਡਿਆ ਹੈ। ਸੂਰਜ, ਚੰਨ ਅਤੇ ਤਾਰੇ ਵੀ ਉਸੇ ਦੇ ਹੁਕਮ ਦੀ ਪਾਲਣਾ ਕਰਦੇ ਹਨ। ਬੇਸ਼ੱਕ ਇਸ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ। 13. ਅਤੇ ਹੋਰ ਵੀ ਅਨੇਕਾਂ ਰੰਗ-ਬਰੰਗੀਆਂ ਚੀਜ਼ਾਂ ਉਸ ਨੇ ਤੁਹਾਡੇ ਲਈ ਧਰਤੀ ਵਿਚ ਪੈਦਾ ਕੀਤੀਆਂ ਹਨ। ਸਿੱਖਿਆ ਗ੍ਰਹਿਣ ਕਰਨ ਵਾਲਿਆਂ ਲਈ ਇਸ ਵਿਚ ਅਨੇਕਾਂ ਹੀ ਨਿਸ਼ਾਨੀਆਂ ਹਨ। 14. ਉਸੇ ਅੱਲਾਹ ਨੇ ਤੁਹਾਡੇ ਅਧੀਨ ਸਮੁੰਦਰ ਕਰ ਛੱਡੇ ਹਨ ਤਾਂ ਜੋ ਤੁਸੀਂ ਉਸ (ਸਮੁੰਦਰ) ਵਿੱਚੋਂ ਤਾਜ਼ਾ (ਮੱਛੀ ਦਾ) ਮਾਸ ਖਾਓ ਅਤੇ ਇਸ ਵਿੱਚੋਂ ਆਪਣੇ ਸ਼ਿੰਗਾਰ ਲਈ ਗਿਹਣੇ (ਹੀਰੇ ਮੌਤੀ) ਕੱਢੋਂ, ਜੋ ਤੁਸੀਂ ਪਹਿਨਿਆ ਕਰਦੇ ਹੋ। ਤੁਸੀਂ (ਇਸੇ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਕਿਸ਼ਤੀਆਂ ਵੀ ਚਲਦੀਆਂ ਹੋਈਆਂ ਵੇਖਦੇ ਹੋ, ਤਾਂ ਜੋ ਤੁਸੀਂ ਸਮੁੰਦਰ ਵਿੱਚੋਂ ਅੱਲਾਹ ਦਾ ਫ਼ਜ਼ਲ (ਰਿਜ਼ਕ) ਤਲਾਸ਼ ਕਰੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ। 15. ਅਤੇ ਉਸ (ਅੱਲਾਹ) ਨੇ ਧਰਤੀ ਵਿਚ ਪਹਾੜ ਗੱਡ ਦਿੱਤੇ ਤਾਂ ਜੋ ਉਹ (ਧਰਤੀ) ਸਨੇ ਤੁਹਾਡੇ ਢਿਲਕ ਨਾ ਜਾਵੇ। ਨਹਿਰਾਂ ਅਤੇ ਰਸਤੇ ਬਣਾਏ ਤਾਂ ਜੋ ਤੁਸੀਂ ਆਪਣੀਆਂ ਥਾਵਾਂ (ਮੰਜ਼ਿਲਾਂ) ’ਤੇ ਪਹੁੰਚ ਸਕੋ। 16. ਹੋਰ ਵੀ ਕਈ ਨਿਸ਼ਾਨੀਆਂ (ਰਾਹ ਲੱਭਣ ਲਈ) ਰੱਖ ਛੱਡੀਆਂ ਹਨ। ਤਾਰਿਆਂ ਰਾਹੀਂ ਵੀ ਲੋਕੀ ਰਾਹ ਲੱਭ ਲੈਂਦੇ ਹਨ। 17. ਭਲਾ ਜਿਹੜਾ (ਅੱਲਾਹ ਸਭ ਕੁੱਝ) ਪੈਦਾ ਕਰਦਾ ਹੈ, ਕੀ ਉਹ ਉਸ ਜਿਹਾ ਹੋ ਸਕਦਾ ਹੈ ਜਿਹੜਾ (ਕੁੱਝ ਵੀ) ਪੈਦਾ ਨਹੀਂ ਕਰਦਾ ? ਕੀ ਤੁਸੀਂ ਕੁੱਝ ਵੀ ਨਹੀਂ ਸੋਚਦੇ ? 18. ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ। 19. ਜੋ ਵੀ ਤੁਸੀਂ ਗੁਪਤ ਰੱਖਦੇ ਹੋ ਜਾਂ ਪ੍ਰਗਟ (ਵਿਖਾਵਾ) ਕਰਦੇ ਹੋ ਅੱਲਾਹ ਸਭ ਜਾਣਦਾ ਹੈ। 20. ਜਿਨ੍ਹਾਂ ਨੂੰ ਇਹ (ਮੁਸ਼ਰਿਕ ਲੋਕ) ਅੱਲਾਹ ਨੂੰ ਛੱਡ ਕੇ ਪੁਕਾਰਦੇ ਹਨ ਉਹ ਕਿਸੇ ਵੀ ਚੀਜ਼ ਨੂੰ ਪੈਦਾ ਨਹੀਂ ਕਰ ਸਕਦੇ, ਜਦ ਕਿ ਉਹ ਸਾਰੇ (ਅੱਲਾਹ ਦੁਆਰਾ) ਪੈਦਾ ਕੀਤੇ ਗਏ ਹਨ। 21. ਇਹ ਸਾਰੇ (ਅਕਲ ਪੱਖੋਂ) ਮੁਰਦੇ ਹਨ ਜਿਊਂਦੇ ਨਹੀਂ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ (ਮੁੜ) ਉਠਾਏ ਜਾਣਗੇ।

- Punjabi Translation - Arif Halim

Teruskan Membaca

Nota dan Refleksi

Anda tidak mempunyai sebarang nota atau renungan tentang ayat ini.

Notes placeholders

Kekal Terhubung dengan Al-Quran ❤️

Peringatan ringkas yang bermakna untuk menetapkan semula, merenung dan kekal terhubung dengan al-Quran.

Baca, Dengar, Cari, dan Renungkan Al-Quran

Quran.com ialah platform dipercayai yang digunakan oleh berjuta-juta orang di seluruh dunia untuk membaca, mencari, mendengar dan merenung Al-Quran dalam pelbagai bahasa. Ia menyediakan terjemahan, tafsir, bacaan, terjemahan perkataan demi perkataan, dan alat untuk kajian yang lebih mendalam, menjadikan al-Quran boleh diakses oleh semua orang.

Sebagai Sadaqah Jariyah, Quran.com berdedikasi untuk membantu orang ramai berhubung secara mendalam dengan al-Quran. Disokong oleh Quran.Foundation , sebuah organisasi bukan untung 501(c)(3), Quran.com terus berkembang sebagai sumber percuma dan berharga untuk semua, Alhamdulillah.

Navigasi
Halaman Utama
Radio Al-Quran
Qari
Tentang Kami
Pemaju (Developers)
Kemas kini produk
Maklum balas
Bantuan
Derma
Projek Kami
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Projek tanpa untung yang dimiliki, diurus atau ditaja oleh Quran.Foundation
Pautan yang di gemari
Doa-doa daripada Al-Quran
Ayat Al-Quran Hari Ini
Ayatul Kursi
Surah Yaseen
Surah Al Mulk
Surah Ar-Rahman
Surah Al Waqi'ah
Surah Al Kahf
Surah Al Muzzammil
Peta lamanPrivasiTerma dan Syarat
© 2026 Quran.com. Hak cipta terpelihara
Sumbangan