Masuk
Masuk
Masuk
Pilih Bahasa

Al-Fath 48:25 هم الذين كفروا وصدوكم عن المسجد الحرام والهدي معكوفا ان يبلغ محله ولولا رجال مومنون ونساء مومنات لم تعلموهم ان تطيوهم فتصيبكم منهم معرة بغير علم ليدخل الله في رحمته من يشاء لو تزيلوا لعذبنا الذين كفروا منهم عذابا اليما ٢٥

Halaman 462 · Juz 26

هُمُ
الَّذِیْنَ
كَفَرُوْا
وَصَدُّوْكُمْ
عَنِ
الْمَسْجِدِ
الْحَرَامِ
وَالْهَدْیَ
مَعْكُوْفًا
اَنْ
یَّبْلُغَ
مَحِلَّهٗ ؕ
وَلَوْلَا
رِجَالٌ
مُّؤْمِنُوْنَ
وَنِسَآءٌ
مُّؤْمِنٰتٌ
لَّمْ
تَعْلَمُوْهُمْ
اَنْ
تَطَـُٔوْهُمْ
فَتُصِیْبَكُمْ
مِّنْهُمْ
مَّعَرَّةٌ
بِغَیْرِ
عِلْمٍ ۚ
لِیُدْخِلَ
اللّٰهُ
فِیْ
رَحْمَتِهٖ
مَنْ
یَّشَآءُ ۚ
لَوْ
تَزَیَّلُوْا
لَعَذَّبْنَا
الَّذِیْنَ
كَفَرُوْا
مِنْهُمْ
عَذَابًا
اَلِیْمًا
۟
ਇਹ ਉਹ ਲੋਕ ਹਨ ਜਿਨ੍ਹਾਂ ਨੇ (ਤੁਹਾਡਾ) ਇਨਕਾਰ ਕੀਤਾ ਅਤੇ ਤੁਹਾਨੂੰ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਜਾਣ ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਕੁਰਬਾਨਗਾਹ ਜਾਣ ਤੋਂ ਰੋਕੀਂ ਰੱਖਿਆ। ਜੇ (ਮੱਕੇ ਵਿਖੇ) ਕੁੱਝ ਈਮਾਨ ਵਾਲੇ ਪੁਰਸ਼ ਅਤੇ ਈਮਾਨ ਵਾਲੀ ਇਸਤਰੀਆਂ ਨਾ ਹੁੰਦੀਆਂ ਜਿਨ੍ਹਾਂ (ਦੇ ਈਮਾਨ) ਨੂੰ ਤੁਸੀਂ ਜਾਣਦੇ ਵੀ ਨਹੀਂ ਸੀ, (ਜੇ ਇਹ ਖ਼ਤਰਾ ਨਾ ਹੁੰਦਾ ਕਿ) ਤੁਸੀਂ (ਕਾਫ਼ਿਰਾਂ ਨਾਲ ਲੜਦੇ ਹੋਏ) ਉਹਨਾਂ (ਈਮਾਨ ਵਾਲਿਆਂ) ਨੂੰ ਵੀ ਲਤਾੜ ਸੁੱਟੋਗੇ ਤੇ ਅਣਜਾਣਪੁਣੇ ਵਿਚ ਹੋਏ ਉਹਨਾਂ ਦੇ ਕਤਲ ਕਾਰਨ ਤੁਹਾਨੂੰ ਦੁੱਖ ਹੁੰਦਾ (ਤਾਂ ਤੁਹਾਨੂੰ ਲੜਨ ਦੀ ਆਗਿਆ ਦੇ ਦਿੱਤੀ ਜਾਂਦੀ, ਪਰ ਇੰਜ ਨਹੀਂ ਕੀਤਾ) ਤਾਂ ਜੋ ਅੱਲਾਹ ਜਿਸ ਨੂੰ ਚਾਹੇ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਵੇ। ਜੇ ਉਹ (ਈਮਾਨ ਵਾਲੇ ਤੇ ਇਨਕਾਰੀ) ਵਖਰੇ-ਵਖਰੇ ਹੋ ਜਾਂਦੇ ਤਾਂ ਜਿਹੜੇ ਉਹਨਾਂ ਵਿੱਚੋਂ ਇਨਕਾਰੀ ਸੀ, ਅਸੀਂ ਉਹਨਾਂ ਨੂੰ ਦੁਖਦਾਈ ਸਜ਼ਾ ਦਿੰਦੇ।
Lanjutkan Membaca

Bacalah Tafsir

Ibn Kathir (Abridged)

Some of the Benefits gained from the Treaty at Al-Hudaybiyyah

Allah the Exalted states that the Arab idolators from Quraysh and their allies who extended help to them against His Messenger ,

هُمُ الَّذِينَ كَفَرُواْ

(They are those who disbelieved), they are indeed the disbelievers,

وَصَدُّوكُمْ عَنِ ال

…

Some of the Benefits gained from the Treaty at Al-Hudaybiyyah

Allah the Exalted states that the Arab idolators from Quraysh and their allies who extend

…
Melihat Tafsir

Baca dalam Konteks

18. ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨਾਲ ਉਸੇ ਸਮੇਂ ਰਾਜ਼ੀ ਹੋ ਗਿਆ ਸੀ ਜਦੋਂ ਉਹ ਇਕ ਰੁੱਖ ਦੇ ਹੇਠ ਤੁਹਾਡੇ (ਮੁਹੰਮਦ ਸ:) ਨਾਲ ਪ੍ਰਤਿੱਗਿਆ ਕਰ ਰਹੇ ਸਨ। ਸੋ ਜੋ ਉਹਨਾਂ ਦੇ ਮਨਾਂ ਵਿਚ ਸੀ, ਅੱਲਾਹ ਨੇ ਉਸ ਨੂੰ ਵੇਖ ਲਿਆ ਸੀ। ਫੇਰ ਅੱਲਾਹ ਨੇ ਉਹਨਾਂ ਉੱਤੇ ਸਕੀਨਤ (ਮਨਾਂ ਦੀ ਸ਼ਾਂਤੀ) ਉਤਾਰੀ ਅਤੇ ਬਦਲੇ ਵਿਚ ਨਿਕਟ ਭਵਿੱਖ ਵਿਚ ਪ੍ਰਾਪਤ ਹੋਣ ਵਾਲੀ ਜਿੱਤ (ਦੀ ਖ਼ੁਸ਼ਖ਼ਬਰੀ) ਦਿੱਤੀ। 19. ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ ਕਰ ਲੈਣਗੇ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਯੁਕਤੀਮਾਨ ਹੈ। 20. ਅੱਲਾਹ ਨੇ ਤੁਹਾਨੂੰ ਢੇਰ ਸਾਰੇ ਮਾਲੇ-ਗ਼ਨੀਮਤ ਦਾ ਵਚਨ ਦਿੱਤਾ ਹੈ ਕਿ ਤੁਸੀਂ ਉਸ ਨੂੰ (ਜੰਗ ਵਿਚ) ਪ੍ਰਾਪਤ ਕਰੋਗੇ, ਸੋ ਉਸ ਨੇ ਛੇਤੀ ਹੀ ਤੁਹਾਨੂੰ (ਖ਼ੈਬਰ ਵਿਚ) ਉਹ (ਮਾਲ ਪਦਾਰਥ) ਬਖ਼ਸ਼ ਦਿੱਤੇ। ਲੋਕਾਂ ਦੇ ਹੱਥ ਤੁਹਾਡੇ ਵਿਰੁਧ ਉੱਠਣ ਤੋਂ ਰੋਕ ਦਿੱਤੇ ਤਾਂ ਜੋ ਇਹ ਈਮਾਨ ਵਾਲਿਆਂ ਲਈ ਇਕ ਨਿਸ਼ਾਨੀ ਬਣ ਜਾਵੇ ਅਤੇ ਉਹ (ਅੱਲਾਹ) ਤੁਹਾਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੇ। 21. ਦੂਜੀਆਂ ਗ਼ਨੀਮਤਾਂ ਵੀ ਬਖ਼ਸ਼ੀਆਂ, ਜਿਨ੍ਹਾਂ ’ਤੇ ਤੁਸੀਂ ਕਾਬੂ ਨਹੀਂ ਸੀ ਪਾ ਸਕਦੇ। ਪਰ ਅੱਲਾਹ ਨੇ ਉਹਨਾਂ ਸਭ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। ਅੱਲਾਹ ਨੂੰ ਹਰ ਪ੍ਰਕਾਰ ਦੀ ਸਮਰਥਾ ਪ੍ਰਾਪਤ ਹੈ। 22. ਜੇ (ਖ਼ੈਬਰ ਵਿਚ) ਉਹ ਕਾਫ਼ਿਰ ਤੁਹਾਡੇ ਨਾਲ ਲੜਦੇ ਤਾਂ ਫੇਰ ਉਹ ਜ਼ਰੂਰ ਹੀ ਪਿੱਠ ਵਿਖਾ ਜਾਂਦੇ। ਫੇਰ ਉਹਨਾਂ ਨੂੰ ਨਾ ਕੋਈ ਮਿੱਤਰ ਤੇ ਨਾ ਹੀ ਕੋਈ ਸਹਾਈ ਲਭਦਾ। 23. ਇਹੋ ਅੱਲਾਹ ਦੀ ਮਰਿਆਦਾ ਹੈ ਜੋ ਮੁੱਢੋਂ ਚੱਲੀ ਆ ਰਹੀ ਹੈ। ਤੁਸੀਂ ਅੱਲਾਹ ਦੀ ਮਰਿਆਦਾ ਵਿਚ ਕਦੇ ਵੀ ਤਬਦੀਲੀ ਨਹੀਂ ਵੇਖੋਗੇ। 24. ਉਹ ਅੱਲਾਹ ਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਹਨਾਂ (ਕਾਫ਼ਿਰਾਂ) ਦੇ ਹੱਥ ਤੁਹਾਥੋਂ ਅਤੇ ਤੁਹਾਡੇ ਹੱਥ ਉਹਨਾਂ ਤੋਂ ਰੋਕ ਦਿੱਤੇ (ਭਾਵ ਲੜਾਈ ਨਹੀਂ ਹੋਈ), ਜਦੋਂ ਕਿ ਇਸ ਦੇ ਮਗਰੋਂ ਉਸ (ਅੱਲਾਹ) ਨੇ ਤੁਹਾਨੂੰ ਉਹਨਾਂ ਉੱਤੇ ਭਾਰੂ ਕਰ ਛੱਡਿਆ ਸੀ। ਅੱਲਾਹ ਉਹ ਸਭ ਕੁੱਝ ਵੇਖ ਰਿਹਾ ਹੈ ਜੋ ਤੁਸੀਂ ਕਰ ਰਹੇ ਹੋ। 25. ਇਹ ਉਹ ਲੋਕ ਹਨ ਜਿਨ੍ਹਾਂ ਨੇ (ਤੁਹਾਡਾ) ਇਨਕਾਰ ਕੀਤਾ ਅਤੇ ਤੁਹਾਨੂੰ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਜਾਣ ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਕੁਰਬਾਨਗਾਹ ਜਾਣ ਤੋਂ ਰੋਕੀਂ ਰੱਖਿਆ। ਜੇ (ਮੱਕੇ ਵਿਖੇ) ਕੁੱਝ ਈਮਾਨ ਵਾਲੇ ਪੁਰਸ਼ ਅਤੇ ਈਮਾਨ ਵਾਲੀ ਇਸਤਰੀਆਂ ਨਾ ਹੁੰਦੀਆਂ ਜਿਨ੍ਹਾਂ (ਦੇ ਈਮਾਨ) ਨੂੰ ਤੁਸੀਂ ਜਾਣਦੇ ਵੀ ਨਹੀਂ ਸੀ, (ਜੇ ਇਹ ਖ਼ਤਰਾ ਨਾ ਹੁੰਦਾ ਕਿ) ਤੁਸੀਂ (ਕਾਫ਼ਿਰਾਂ ਨਾਲ ਲੜਦੇ ਹੋਏ) ਉਹਨਾਂ (ਈਮਾਨ ਵਾਲਿਆਂ) ਨੂੰ ਵੀ ਲਤਾੜ ਸੁੱਟੋਗੇ ਤੇ ਅਣਜਾਣਪੁਣੇ ਵਿਚ ਹੋਏ ਉਹਨਾਂ ਦੇ ਕਤਲ ਕਾਰਨ ਤੁਹਾਨੂੰ ਦੁੱਖ ਹੁੰਦਾ (ਤਾਂ ਤੁਹਾਨੂੰ ਲੜਨ ਦੀ ਆਗਿਆ ਦੇ ਦਿੱਤੀ ਜਾਂਦੀ, ਪਰ ਇੰਜ ਨਹੀਂ ਕੀਤਾ) ਤਾਂ ਜੋ ਅੱਲਾਹ ਜਿਸ ਨੂੰ ਚਾਹੇ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਵੇ। ਜੇ ਉਹ (ਈਮਾਨ ਵਾਲੇ ਤੇ ਇਨਕਾਰੀ) ਵਖਰੇ-ਵਖਰੇ ਹੋ ਜਾਂਦੇ ਤਾਂ ਜਿਹੜੇ ਉਹਨਾਂ ਵਿੱਚੋਂ ਇਨਕਾਰੀ ਸੀ, ਅਸੀਂ ਉਹਨਾਂ ਨੂੰ ਦੁਖਦਾਈ ਸਜ਼ਾ ਦਿੰਦੇ। 26. ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਜਦੋਂ ਉਹਨਾਂ ਨੇ ਆਪਣੇ ਦਿਲਾਂ ਵਿਚ ਹਟਧਰਮੀ ਪੈਦਾ ਕਰ ਲਈ, ਹਟਧਰਮੀ ਵੀ ਅਗਿਆਨਤਾ ਵਾਲੀ, ਤਾਂ ਅੱਲਾਹ ਨੇ ਆਪਣੇ ਰਸੂਲ ਤੇ ਮੋਮਿਨਾਂ ਉੱਤੇ ਸਕੀਨਤ (ਸ਼ਾਂਤੀ) ਉਤਾਰੀ ਅਤੇ ਉਹਨਾਂ ਨੂੰ ਅੱਲਾਹ ਦੇ ਡਰ ਉੱਤੇ ਕਾਇਮ ਰੱਖਿਆ, ਕਿਉਂ ਜੋ ਉਹੀਓ ਉਸ ਦੇ ਵਧੇਰੇ ਹੱਕਦਾਰ ਤੇ ਯੋਗ ਸਨ। ਅੱਲਾਹ ਹਰੇਕ ਚੀਜ਼ ਦਾ ਗਿਆਨ ਰਖਦਾ ਹੈ।

- Punjabi Translation - Arif Halim

Lanjutkan Membaca

Catatan dan Refleksi

Anda tidak memiliki catatan atau refleksi apa pun mengenai ayat ini.

Notes placeholders

Tetap Terhubung dengan Al-Quran ❤️

Pengingat singkat dan bermakna untuk menyegarkan diri, merenung, dan tetap terhubung dengan Al-Quran.

Baca, Dengarkan, Cari, dan Renungkan Al Quran

Quran.com adalah platform tepercaya yang digunakan jutaan orang di seluruh dunia untuk membaca, mencari, mendengarkan, dan merefleksikan Al-Qur'an dalam berbagai bahasa. Platform ini menyediakan terjemahan, tafsir, tilawah, terjemahan kata demi kata, dan berbagai alat untuk pembelajaran yang lebih mendalam, sehingga Al-Qur'an dapat diakses oleh semua orang.

Sebagai sebuah Sadaqah Jariyah, Quran.com berdedikasi untuk membantu orang-orang terhubung secara mendalam dengan Al-Qur'an. Didukung oleh Quran.Foundation , sebuah organisasi nirlaba 501(c)(3), Quran.com terus berkembang sebagai referensi yang sangat bernilai dan gratis untuk semua orang, Alhamdulillah.

Navigasi
Halaman Utama
Radio Qur'an
Qari
Tentang Kami
Pengembang
Pengkinian Produk
Beri Masukan
Bantuan
Menyumbang
Proyek Kami
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Proyek nirlaba yang dimiliki, dikelola, atau disponsori oleh Quran.Foundation
Link populer
Doa-doa dari Al-Quran
Ayat Al-Quran Hari Ini
Ayat Kursi
Surah Yasin
Surah Al Mulk
Surah Ar-Rahman
Surah Al Waqi'ah
Surah Al Kahfi
Surah Al Muzzammil
Peta situsKerahasiaanSyarat dan Ketentuan
© 2026 Quran.com. Hak Cipta Terlindungi
Menyumbang