਼ ਕੀ ਤੁਸੀਂ (ਅਹਲੇ ਕਿਤਾਬ) ਇਹ ਕਹਿੰਦੇ ਹੋ ਕਿ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਯਹੂਦੀ ਜਾ ਈਸਾਈ ਸਨ? (ਹੇ ਨਬੀ ਤੁਸੀਂ) ਇਹਨਾਂ ਨੂੰ ਪੁੱਛੋ, ਕੀ ਤੁਸੀਂ ਵੱਧ ਜਾਣਦੇ ਹੋ ਜਾਂ ਅੱਲਾਹ? ਅਤੇ ਇਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ ਜਿਹੜਾ ਉਸ ਗਵਾਹੀ ਨੂੰ ਲੁਕਾਵੇਂ ਜਿਹੜੀ ਉਹਨਾਂ ਕੋਲ ਅੱਲਾਹ ਵੱਲੋਂ (ਤੌਰੈਤ ਤੇ ਇੰਜੀਲ ਵਿਚ) ਆਈ ਹੋਈ ਹੈ ? ਅਤੇ ਅੱਲਾਹ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਤੋਂ ਬੇਖ਼ਬਰ ਨਹੀਂ।