਼ (ਹੇ ਮੁਸਲਮਾਨੋ!) ਤੁਸੀਂ ਆਖੋ ਕਿ ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵਲ (.ਕੁਰਆਨ) ਉਤਾਰਿਆ ਗਿਆ ਹੈ। ਅਤੇ ਜਿਹੜਾ ਵੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ਲਈ (ਰੱਬੀ ਫ਼ਰਮਾਨ) ਉਤਾਰਿਆ ਗਿਆ ਰੁ ਅਤੇ ਜੋ ਮੂਸਾ, ਅਤੇ ਈਸਾ ਨੂੰ (ਕਿਤਾਬਾਂ) ਦਿੱਤੀਆਂ ਛਗਈਆਂ ਹਨ ਅਤੇ ਜੋ ਦੂਜੇ ਸਾਰੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ (ਆਦੇਸ਼) ਦਿੱਤੇ ਗਏ ਸਨ (ਸਾਡਾ ਉਹਨਾਂ ਸਭ ’ਤੇ ਈਮਾਨ ਹੈ) ਅਸੀਂ ਉਹਨਾਂ (ਨਬੀਆਂ) ਵਿਚਕਾਰ ਕੋਈ ਭੇਦ ਭਾਵ ਨਹੀਂ ਕਰਦੇ ਅਤੇ ਅਸੀਂ ਸਾਰੇ ਉਸ (ਅੱਲਾਹ) ਦੇ ਆਗਿਆਕਾਰੀ ਹਾਂ।