Log masuk
Log masuk
Log masuk
Pilih Bahasa

Ghaafir (Al-Mu'min) 40:30 وقال الذي امن يا قوم اني اخاف عليكم مثل يوم الاحزاب ٣٠

Halaman 470 · Juz 24

وَقَالَ
ٱلَّذِيٓ
ءَامَنَ
يَٰقَوۡمِ
إِنِّيٓ
أَخَافُ
عَلَيۡكُم
مِّثۡلَ
يَوۡمِ
ٱلۡأَحۡزَابِ
٣٠
ਜਿਹੜਾ ਵਿਅਕਤੀ ਈਮਾਨ ਲਿਆਇਆ ਸੀ ਉਸ ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਤੁਹਾਡੇ ’ਤੇ ਉਹੀ ਦਿਨ (ਦਾ ਅਜ਼ਾਬ) ਨਾ ਆ ਜਾਵੇ ਜਿਹੜਾ (ਮਾੜਾ ਸਮਾਂ) ਹੋਰ ਉੱਮਤਾਂ ਉੱਤੇ (ਰਸੂਲਾਂ ਨੂੰ ਝੁਠਲਾਉਣ ਕਾਰਨ) ਆ ਚੁੱਕਿਆ ਹੈ।
Teruskan Membaca

Baca Tafsir

Ibn Kathir (Abridged)

يقَوْمِ إِنِّى أَخَافُ عَلَيْكُمْ مِّثْلَ يَوْمِ الاٌّحْزَابِ

(O my people! Verily, I fear for you an end like that day (of disaster) of the groups (of old)!) meaning, those of the earlier nations who disbelieved the Messengers of Allah, such as the people of Nuh, `Ad, Thamud and the disbelieving nat

…

يقَوْمِ إِنِّى أَخَافُ عَلَيْكُمْ مِّثْلَ يَوْمِ الاٌّحْزَابِ

(O my people! Verily, I fear for you an end like that day (of disaster) of the groups (of

…
Lihat Tafsir

Baca dalam Konteks

28. ਫ਼ਿਰਔਨ ਦੇ ਪਰਿਵਾਰ ਵਿੱਚੋਂ ਇਕ ਮੋਮਿਨ ਪੁਰਸ਼, ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਆਖਣ ਲਗਿਆ, ਕੀ ਤੁਸੀਂ ਇਸ ਵਿਅਕਤੀ ਨੂੰ ਕੇਵਲ ਇਸ ਲਈ ਕਤਲ ਕਰਦੇ ਹੋ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ ਅਤੇ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ (ਨਬੀ ਹੋਣ ਦੀਆਂ) ਖੁੱਲ੍ਹੀਆਂ ਦਲੀਲਾਂ ਲੈ ਕੇ ਆਇਆ ਹੈ ? ਜੇ ਉਹ ਝੂਠਾ ਹੈ ਤਾਂ ਉਸ ਦਾ ਝੂਠ ਆਪ ਉਸੇ ’ਤੇ ਆ ਪਏਗਾ ਹੈ ਅਤੇ ਜੇ ਉਹ ਸੱਚਾ ਹੈ ਤਾਂ (ਅਜ਼ਾਬ) ਦਾ ਕੁੱਝ ਹਿੱਸਾ ਤੁਹਾਨੂੰ ਵੀ ਮਿਲੇਗਾ ਜਿਸ ਦਾ ਉਹ ਤੁਹਾਨੂੰ ਵਾਅਦਾ ਕਰਦਾ ਹੈ। ਬੇਸ਼ੱਕ ਅੱਲਾਹ ਉਸ ਵਿਅਕਤੀ ਨੂੰ ਸਿੱਧੀ ਰਾਹ ਨਹੀਂ ਵਿਖਾਉਂਦਾ ਜਿਹੜਾ (ਨਾ-ਫ਼ਰਮਾਨੀ ਵਿਚ) ਹੱਦੋਂ ਟੱਪਣ ਵਾਲਾ ਹੋਵੇ ਅਤੇ (ਨਾਲ ਹੀ) ਝੂਠਾ ਵੀ ਹੋਵੇ। 29. (ਉਸੇ ਵਿਅਕਤੀ ਨੇ ਆਖਿਆ) ਹੇ ਮੇਰੀ ਕੌਮ! ਅੱਜ ਰਾਜ ਤੁਹਾਡਾ ਹੀ ਹੈ ਕਿਉਂ ਜੋ ਧਰਤੀ ’ਤੇ ਤੁਸੀਂ ਹੀ ਗ਼ਲਿਬ (ਭਾਰੂ) ਹੋ। ਫੇਰ ਸਾਨੂੰ ਅੱਲਾਹ ਦੇ ਅਜ਼ਾਬ ਤੋਂ ਕੌਣ ਬਚਾਵੇਗਾ ਜੇ ਉਹ ਸਾਡੇ ’ਤੇ ਆ ਡਿਿਗਆ? ਫ਼ਿਰਔਨ ਬੋਲਿਆ ਕਿ ਮੈਂ ਤਾਂ ਤੁਹਾਨੂੰ ਉਹੀਓ ਬਚਾਓ ਵਾਲਾ ਰਾਹ ਵਿਖਾਉਂਦਾ ਹਾਂ, ਜੋ ਮੈਂ ਆਪ ਵੇਖ ਰਿਹਾ ਹਾਂ ਮੈਂ ਤਾਂ ਭਲਾਈ ਵੱਲ ਹੀ ਤੁਹਾਡੀ ਅਗਵਾਈ ਕਰਦਾ ਹਾਂ। 30. ਜਿਹੜਾ ਵਿਅਕਤੀ ਈਮਾਨ ਲਿਆਇਆ ਸੀ ਉਸ ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਤੁਹਾਡੇ ’ਤੇ ਉਹੀ ਦਿਨ (ਦਾ ਅਜ਼ਾਬ) ਨਾ ਆ ਜਾਵੇ ਜਿਹੜਾ (ਮਾੜਾ ਸਮਾਂ) ਹੋਰ ਉੱਮਤਾਂ ਉੱਤੇ (ਰਸੂਲਾਂ ਨੂੰ ਝੁਠਲਾਉਣ ਕਾਰਨ) ਆ ਚੁੱਕਿਆ ਹੈ। 31. ਜਿਵੇਂ ਨੂਹ ਦੀ ਕੌਮ, ਆਦ, ਸਮੂਦ ਤੇ ਉਹਨਾਂ ਤੋਂ ਬਾਅਦ ਵਾਲੇ ਲੋਕਾਂ ਦਾ ਹਾਲ ਹੋਇਆ ਸੀ। ਅੱਲਾਹ ਆਪਣੇ ਬੰਦਿਆਂ ਉੱਤੇ ਕਿਸੇ ਪ੍ਰਕਾਰ ਦਾ ਜ਼ੁਲਮ ਨਹੀਂ ਕਰਨਾ ਚਾਹੁੰਦਾ। 32. ਅਤੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਂ ਤੁਹਾਡੇ ਉੱਤੇ ਉਸ ਪੁਕਾਰਨ ਵਾਲੇ ਦਿਨ (ਕਿਆਮਤ) ਤੋਂ ਵੀ ਡਰਦਾ ਹਾਂ। 33. ਜਿਸ ਦਿਨ ਤੁਸੀਂ ਪਿੱਠ ਵਿਖਾਕੇ ਭੱਜੋਗੇ ਫੇਰ ਤੁਹਾਨੂੰ ਅੱਲਾਹ (ਦੇ ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ ਅਤੇ (ਸੱਚੀ ਗੱਲ ਇਹ ਹੈ ਕਿ) ਜਿਸ ਨੂੰ ਅੱਲਾਹ ਹੀ ਗੁਮਰਾਹ ਕਰ ਦੇਵੇ ਉਸ ਨੂੰ ਕੋਈ ਵੀ ਹਿਦਾਇਤ ਦੇਣ ਵਾਲਾ ਨਹੀਂ। 34. ਬੇਸ਼ੱਕ ਇਸ (ਮੂਸਾ) ਤੋਂ ਪਹਿਲਾਂ ਤੁਹਾਡੇ ਕੋਲ ਯੂਸੁਫ਼ ਵੀ (ਨਬੀ ਹੋਣ ਦੀਆਂ) ਦਲੀਲਾਂ ਲੈ ਕੇ ਆਇਆ ਸੀ, ਫੇਰ ਵੀ ਤੁਸੀਂ ਉਸ ਦੇ ਬਾਰੇ ਸ਼ੱਕ ਵਿਚ ਹੀ ਰਹੇ ਜੋ ਉਹ ਤੁਹਾਡੇ ਕੋਲ ਨਿਸ਼ਾਨੀਆਂ ਲਿਆਇਆ ਸੀ। ਇੱਥੋਂ ਤਕ ਕਿ ਜਦੋਂ ਉਹ (ਯੂਸੁਫ਼) ਦਾ ਅਕਾਲ ਚਲਾਣਾ ਹੋ ਗਿਆ ਤਾਂ ਤੁਸੀਂ ਆਖਿਆ ਸੀ ਕਿ ਇਹ ਤੋਂ ਮਗਰੋਂ ਅੱਲਾਹ ਹੁਣ ਕਿਸੇ ਰਸੂਲ ਨੂੰ ਨਹੀਂ ਭੇਜੇਗਾ। ਅੱਲਾਹ ਉਸ ਵਿਅਕਤੀ ਨੂੰ ਇਸੇ ਤਰ੍ਹਾਂ ਗੁਮਰਾਹ ਕਰਦਾ ਹੈ ਜਿਹੜਾ ਹੱਦੋਂ ਟੱਪਣ ਵਾਲਾ ਹੈ ਤੇ ਸ਼ੱਕੀ ਹੈ। 35. ਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)। 36. ਫ਼ਿਰਔਨ ਨੇ ਕਿਹਾ ਕਿ ਹੇ ਹਾਮਾਨ! ਤੂੰ ਮੇਰੇ ਲਈ ਇਕ ਉੱਚਾ ਭਵਨ ਉਸਾਰ ਦੇ ਤਾਂ ਜੋ ਮੈਂ (ਉਸ ੳੱਤੇ ਚੱੜ੍ਹ ਕੇ) ਗਹਾਂ ਤੀਕ ਪਹੁੰਚ ਜਾਵਾਂ। 37. ਅਕਾਸ਼ ਦੀਆਂ ਰਾਹਾਂ ਤੀਕ (ਪਹੁੰਚ ਜਾਵਾਂ), ਤਾਂ ਜੋ ਮੈਂ ਮੂਸਾ ਦੇ ਰੱਬ ਨੂੰ ਝਾਤ ਮਾਰ ਕੇ ਵੇਖ ਲਵਾਂ। ਬੇਸ਼ੱਕ ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ, ਇਸ ਤਰ੍ਹਾਂ ਫ਼ਿਰਔਨ ਲਈ ਉਸ ਦੀਆਂ ਭੈੜੀਆਂ ਕਰਤੂਤਾਂ ਸ਼ੋਭਾਵਾਨ ਬਣਾ ਦਿੱਤੀਆਂ ਅਤੇ ਉਸ ਨੂੰ ਸਿੱਧੇ ਰਾਹੋਂ ਰੋਕ ਦਿੱਤਾ ਗਿਆ ਅਤੇ ਫ਼ਿਰਔਨ ਦੀ ਹਰੇਕ ਚਾਲ ਅਸਫਲ ਹੋ ਕੇ ਰਹਿ ਗਈ।

- Punjabi Translation - Arif Halim

Teruskan Membaca

Nota dan Refleksi

Anda tidak mempunyai sebarang nota atau renungan tentang ayat ini.

Notes placeholders

Kekal Terhubung dengan Al-Quran ❤️

Peringatan ringkas yang bermakna untuk menetapkan semula, merenung dan kekal terhubung dengan al-Quran.

Baca, Dengar, Cari, dan Renungkan Al-Quran

Quran.com ialah platform dipercayai yang digunakan oleh berjuta-juta orang di seluruh dunia untuk membaca, mencari, mendengar dan merenung Al-Quran dalam pelbagai bahasa. Ia menyediakan terjemahan, tafsir, bacaan, terjemahan perkataan demi perkataan, dan alat untuk kajian yang lebih mendalam, menjadikan al-Quran boleh diakses oleh semua orang.

Sebagai Sadaqah Jariyah, Quran.com berdedikasi untuk membantu orang ramai berhubung secara mendalam dengan al-Quran. Disokong oleh Quran.Foundation , sebuah organisasi bukan untung 501(c)(3), Quran.com terus berkembang sebagai sumber percuma dan berharga untuk semua, Alhamdulillah.

Navigasi
Halaman Utama
Radio Al-Quran
Qari
Tentang Kami
Pemaju (Developers)
Kemas kini produk
Maklum balas
Bantuan
Derma
Projek Kami
Quran.com
Quran For Android
Quran iOS
QuranReflect.com
Quran.AI
Sunnah.com
Nuqayah.com
Legacy.Quran.com
Corpus.Quran.com
Projek tanpa untung yang dimiliki, diurus atau ditaja oleh Quran.Foundation
Pautan yang di gemari
Doa-doa daripada Al-Quran
Ayat Al-Quran Hari Ini
Ayatul Kursi
Surah Yaseen
Surah Al Mulk
Surah Ar-Rahman
Surah Al Waqi'ah
Surah Al Kahf
Surah Al Muzzammil
Peta lamanPrivasiTerma dan Syarat
© 2026 Quran.com. Hak cipta terpelihara
Sumbangan