਼ ਅਤੇ ਜਿਸ ਕਿਸੇ ਨੇ ਆਪਣੇ ਮਾਪਿਆਂ ਨੂੰ ਆਖਿਆ, ਅਫਸੂਸ ਹੈ! ਤੁਹਾਡੇ ਦੋਵਾਂ (ਦੀ ਸੋਚ) ’ਤੇ, ਕੀ ਤੁਸੀਂ ਦੋਵੇਂ ਮੈਨੂੰ ਇਹ ਵਚਨ ਦਿੰਦੇ ਹੋ ਕਿ ਮੈਨੂੰ (ਕਬਰ) ਵਿੱਚੋਂ (ਜਿਊਂਦਾ) ਕੱਢਿਆ ਜਾਵੇਗਾ, ਜਦ ਕਿ ਮੈਥੋਂ ਪਹਿਲਾਂ ਬਹੁਤ ਸਾਰੀਆਂ ਉੱਮਤਾਂ ਬੀਤ ਚੁੱਕੀਆਂ ਹਨ? ਜਦ ਕਿ ਉਹ ਦੋਵੇਂ (ਮਾਂ ਤੇ ਪਿਓ ਪੁਤੱਰ ਲਈ) ਅੱਲਾਹ ਤੋਂ ਅਰਦਾਸ ਕਰਦੇ ਹਨ, (ਤੇ ਆਖਦੇ ਹਨ ਕਿ) ਪੁਤੱਰ ਈਮਾਨ ਲੈ ਆ, ਨਹੀਂ ਤਾਂ ਤੂੰ ਬਰਬਰਾਦ ਹੋ ਜਾਵੇਂਗਾ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਪਰ ਉਹ (ਪੁੱਤਰ) ਆਖਦਾ ਹੈ ਕਿ ਇਹ ਸਭ ਬੀਤੇ ਸਮੇਂ ਦੀਆਂ ਕਹਾਣੀਆਂ ਹਨ।